ਸ਼ਰਾਬ ਦੀ ਵੱਡੀ ਖੇਪ ਸਮੇਤ ਇਕ ਕਾਬੂ - ਹਰਿਆਣਾ
ਰੂਪਨਗਰ: ਭਰਤਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਹਰਿਆਣਾ (Haryana)ਮਾਰਕਾ 25 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆ ਹਨ।ਜਾਂਚ ਅਧਿਕਾਰੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਸਕੌਡਾ ਗੱਡੀ ਰੂਪਨਗਰ ਵਾਲੇ ਪਾਸਿਓਂ ਆ ਰਹੀ ਹੈ।ਪੁਲਿਸ ਨੇ ਉਕਤ ਵਾਹਨ ਨੂੰ ਨਾਕਾਬੰਦੀ ਕਰਕੇ ਰੋਕਿਆ ਅਤੇ ਤਲਾਸ਼ੀ ਦੌਰਾਨ 25 ਬਕਸੇ ਹਰਿਆਣਾ ਫਸਟ ਚੁਆਇਸ ਸ਼ਰਾਬ (First Choice Alcohol)ਬਰਾਮਦ ਕੀਤੀ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।