ਦਮਦਮਾ ਸਾਹਿਬ ਮੇਲੇ ਦੇ ਆਖ਼ਰੀ ਦਿਨ ਬੁੱਢਾ ਦਲ 96 ਕਰੋੜੀ ਵੱਲੋਂ ਕੱਢਿਆ ਗਿਆ ਮੁਹੱਲਾ - ਵਿਸਾਖੀ ਮੇਲੇ ਸੰਬੰਧੀ ਤਲਵੰਡੀ ਸਾਬੋ
ਬਠਿੰਡਾ: ਵਿਸਾਖੀ ਮੇਲੇ ਸੰਬੰਧੀ ਤਲਵੰਡੀ ਸਾਬੋ ਵਿਖੇ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਮੇਲੇ ਦੇ ਆਖਰੀ ਦਿਨ ਬੁੱਢਾ ਦਲ ਵੱਲੋਂ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਕੱਢੀ ਗਈ, ਜਿਸ ਵਿਚ ਘੋੜ ਸਵਾਰੀ ਦੇ ਅਦਭੁਤ ਕਰਤੱਬ ਦਿਖਾ ਕੇ ਮੇਲੇ ਦੀ ਸਮਾਪਤੀ ਕੀਤੀ ਗਈ। ਤਿੰਨ-ਤਿੰਨ ਚਾਰ-ਚਾਰ ਘੋੜਿਆਂ 'ਤੇ ਸਵਾਰ ਇੱਕ ਨਿਹੰਗ ਸਿੰਘਾਂ ਨੇ ਕਮਾਲ ਦੇ ਕਾਰਨਾਮੇ ਦਿਖਾਏ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਪੁੱਜੇ ਸਨ ਅਤੇ ਲੋਕ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜ਼ਬੂਰ ਹੋ ਗਏ।