ਓਮ ਪ੍ਰਕਾਸ਼ ਅਨਾਰੀਆ ਵੱਲੋਂ ਹਾਈਕਮਾਨ ਦਾ ਧੰਨਵਾਦ - Party president
ਅੰਮ੍ਰਿਤਸਰ: 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਵਿੱਚ ਅਹੁਦੇਦਾਰਾਂ ਨੂੰ ਨਵੇਂ ਨਵੇਂ ਅਹੁਦਿਆਂ ਦੀ ਜਿੰਮੇਵਾਰੀ ਸੌਂਪੀ ਜਾ ਰਹੀ ਹੈ।ਜਿਸਦੇ ਚਲਦੇ ਅੰਮ੍ਰਿਤਸਰ ਵਿਖੇ ਓਮ ਪ੍ਰਕਾਸ਼ ਅਨਾਰੀਆ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਪੰਜਾਬ ਬੁਲਾਰੇ ਦੀ ਜ਼ਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ ਹੈ। ਓਮ ਪ੍ਰਕਾਸ਼ ਵੱਲੋਂ ਪਾਰਟੀ ਪ੍ਰਧਾਨ (Party president) ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ। ਓਮ ਪ੍ਰਕਾਸ਼ ਅਨਾਰੀਆ ਨੇ ਕਿਹਾ ਕਿ ਮੇਰੇ ਉਤੇ ਵਿਸ਼ਵਾਸ ਜਿਤਾਉਂਦੇ ਜੋ ਜਿੰਮੇਵਾਰੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੌਂਪੀ ਗਈ ਹੈ।ਉਸ ਲਈ ਜਿੱਥੇ ਮੈਂ ਉਹਨਾਂ ਦਾ ਅਤਿ ਧੰਨਵਾਦੀ ਹਾਂ ਅਤੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਵਚਨਬੱਧ ਹਾਂ।