Olympics:ਓਲੰਪਿਕ ਖੇਡਣ ਜਾ ਰਹੇ ਖਿਡਾਰੀਆਂ ਲਈ ਟੀਕਾਕਰਨ ਮੁਹਿੰਮ - ਵੈਕਸੀਨ
ਪਟਿਆਲਾ:ਉਲੰਪਿਕ (Olympics) ਖੇਡਣ ਜਾ ਰਹੇ ਖਿਡਾਰੀਆਂ ਦੇ ਲਈ ਪਟਿਆਲਾ ਦੇ ਸਿਹਤ ਵਿਭਾਗ (Department of Health)ਨੇ ਸਪੈਸ਼ਲ ਟੀਕਾਕਰਨ ਲਈ ਕੈਂਪ ਲਗਾਇਆ ਹੋਇਆ ਹੈ।ਜਿਥੇ 52 ਖਿਡਾਰੀਆਂ ਨੂੰ ਵੈਕਸੀਨ (vaccine) ਲਗਾਈ ਜਾਵੇਗੀ।ਇਸ ਬਾਰੇ ਸਿਹਤ ਵਿਭਾਗ ਦੇ ਡਾਕਟਰ ਸੁਮਿਤ ਨੇ ਕਿਹਾ ਕਿ ਜਿਹੜੇ ਖਿਡਾਰੀ ਉਲੰਪਿਕ ਖੇਡਣ ਜਾ ਰਹੇ ਹਨ ਉਨ੍ਹਾਂ ਲਈ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਤੋਂ ਇਲਾਵਾ ਜਿਹੜੇ ਲੋਕ ਵਿਦੇਸ਼ ਕੰਮ ਕਰਨ ਲਈ ਜਾਂ ਪੜ੍ਹਨ ਲਈ ਜਾ ਰਹੇ ਹਨ ਉਹਨਾਂ ਲਈ ਵੀ ਇੱਥੇ ਟੀਕਾਕਰਨ ਕੀਤਾ ਜਾਂਦਾ ਹੈ।