ਪੈਸੇ ਦੇ ਦੇਣ ਲੈਣ ਨੂੰ ਲੈ ਕੇ ਟੈਂਕੀ ਉੱਤੇ ਚੜ੍ਹਿਆ ਬਜ਼ੁਰਗ, ਕੀਤੀ ਇਨਸਾਫ ਦੀ ਮੰਗ - moga old man climbed
ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋਂ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ 80 ਸਾਲਾਂ ਬਜ਼ੁਰਗ ਬਰਜਿੰਦਰ ਸਿੰਘ ਪਿੰਡ ਵਿੱਚ ਕੁਝ ਵਿਅਕਤੀਆਂ ਨਾਲ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਪਿੰਡ ਦੀ ਟੈਂਕੀ ਉੱਤੇ ਚੜ੍ਹ ਗਿਆ। ਟੈਂਕੀ ’ਤੇ ਚੜੇ ਬਜ਼ੁਰਗ ਦੇ ਹੱਥ ਚ ਜ਼ਹਿਰੀਲੀ ਕੀਟਨਾਸ਼ਕ ਦਵਾਈ ਦੀ ਬੋਤਲ ਵੀ ਹੈ। ਮਾਮਲੇ ਸਬੰਧੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਕੁਝ ਵਿਅਕਤੀਆਂ ਤੋਂ 8 ਕਨਾਲਾਂ ਜ਼ਮੀਨ ਦੇ ਪੈਸੇ ਲੈਣੇ ਸੀ ਪਰ ਉਨ੍ਹਾਂ ਵੱਲੋਂ ਨਹੀਂ ਦਿੱਤੇ ਜਾ ਰਹੇ। ਇਸ ਸਬੰਧੀ ਉਨ੍ਹਾਂ ਵੱਲੋਂ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਬਜ਼ੁਰਗ ਦਾ ਸਾਫ ਕਹਿਣਾ ਹੈ ਕਿ ਜਦੋ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਟੈਂਕੀ ’ਤੇ ਚੜਿਆ ਰਹੇਗਾ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਇਕਬਾਲ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਹਿਰੋਂ ਵਿੱਚ ਇੱਕ ਬਜ਼ੁਰਗ ਪਾਣੀ ਵਾਲੀ ਟੈਂਕੀ ਉੱਪਰ ਚੜ੍ਹਿਆ ਹੈ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਸਹਾਇਤਾ ਨਾਲ ਬਜ਼ੁਰਗ ਨੂੰ ਪਾਣੀ ਵਾਲੀ ਟੈਂਕੀ ਤੇ ਹੇਠਾਂ ਉਤਾਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।