ਤੇਜ਼ ਰਫਤਾਰ ਤੇਲ ਟੈਂਕਰ ਵਰਕਸ਼ਾਪ ਵਿੱਚ ਵੜਿਆ, ਇੱਕ ਦੀ ਮੌਤ - ਹਾਦਸੇ ਦੇ ਕਾਰਨ ਟੈਂਕਰ ਚਾਲਕ ਦੀ ਮੌਤ
ਬਠਿੰਡਾ ਵਿਖੇ ਬੀਤੀ ਰਾਤ ਮਾਨਸਾ ਹਾਈਵੇ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਤੇਜ਼ ਰਫਤਾਰ ਵਿੱਚ ਇੱਕ ਤੇਲ ਦਾ ਟੈਂਕਰ ਵਰਕਸ਼ਾਪ ਵਿੱਚ ਜਾ ਵੜਿਆ ਜਿਸ ਕਾਰਨ ਤੇਲ ਟੈਂਕਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਹਾਦਸੇ ਦੇ ਕਾਰਨ ਟੈਂਕਰ ਚਾਲਕ ਦੀ ਮੌਤ ਹੋ ਗਈ। ਮਾਮਲੇ ਸਬੰਧੀ ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਅਕਸਰ ਹੀ ਇਸ ਰੋਡ ਉੱਪਰ ਜ਼ਿਆਦਾਤਰ ਡਰਾਈਵਰ ਨਸ਼ਾ ਕਰ ਕੇ ਹੀ ਵਾਹਨ ਚਲਾਉਂਦੇ ਹਨ ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਰਕਸ਼ਾਪ ਅੰਦਰ ਖੜ੍ਹੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਜਿਸ ਲਈ ਸਿੱਧੇ ਤੌਰ ਉੱਤੇ ਨਸ਼ਾ ਕਰਕੇ ਗੱਡੀ ਚਲਾਉਣ ਵਾਲੇ ਡਰਾਈਵਰ ਜ਼ਿੰਮੇਵਾਰ ਹਨ। ਉਧਰ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਕੈਂਟਰ ਵਿਚ ਫਸੇ ਡਰਾਈਵਰ ਨੂੰ ਕੱਢਣ ਲਈ ਬੜੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਡਰਾਈਵਰ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।