ਨਰੇਗਾ ਮਜ਼ਦੂਰ ਸਰਕਾਰ ਤੋਂ ਨਜ਼ਰ ਆਏ ਨਾਰਾਜ਼, ਵੇਖੋ ਵੀਡੀਓ - Punjab
ਨਰੇਗਾ ਮਜ਼ਦੂਰਾਂ ਲਈ ਪੰਜਾਬ ਸਰਕਾਰ ਨੇ ਇੱਕ ਤੋਹਫ਼ੇ ਦੇ ਰੂਪ ਵਿੱਚ ਉਨ੍ਹਾਂ ਦੀ ਰੋਜ਼ਾਨਾ ਮਜ਼ਦੂਰੀ ਵਿੱਚ 1 ਰੁਪਏ ਦਾ ਵਾਧਾ ਕਰ ਇੱਕ 'ਤੋਹਫਾ' ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ 'ਵੱਡੇ' ਫ਼ੈਸਲੇ ਉੱਤੇ ਨਰੇਗਾ ਮਜਦੂਰਾਂ ਵੱਲੋਂ ਨਰਾਜ਼ਗੀ ਜ਼ਾਹਰ ਕੀਤੀ ਗਈ। ਬਰਨਾਲਾ ਦੇ ਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਮਜ਼ਦੂਰੀ ਪਹਿਲਾਂ ਹੀ ਸਮੇਂ ਸਿਰ ਨਹੀਂ ਦਿੰਦੀ ਉਲਟਾ ਉਨ੍ਹਾਂ ਦੀ 240 ਰੁਪਏ ਦੀ ਮਜ਼ਦੂਰੀ ਵਿੱਚ 1 ਰੁਪਏ ਦਾ ਨਿਗੂਣਾ ਵਾਧਾ ਕਰਕੇ 241 ਰੁਪਏ ਦੀ ਮਜ਼ਦੂਰੀ ਦੇਣ ਦਾ ਫ਼ੈਸਲਾ ਕਰਕੇ ਵੀ ਮਜ਼ਾਕ ਹੀ ਕੀਤਾ ਹੈ।