ਸ਼ਿਲਾਂਗ ਦੇ ਹਰੀਜਨ ਕਲੋਨੀ ਵਸਨੀਕਾਂ ਨਾਲ ਨਹੀਂ ਕੀਤਾ ਜਾਵੇਗਾ ਅਨਿਆਂ: ਰਾਜਪਾਲ ਸੱਤਿਆ ਪਾਲ ਮਲਿਕ - DSGMC
ਸ਼ਿਲਾਂਗ: ਪਿਛਲੇ ਲੰਮੇ ਸਮੇਂ ਤੋਂ ਸ਼ਿਲਾਂਗ ਦਾ ਮਾਮਲਾ ਚੱਲ ਰਿਹਾ ਸੀ। ਜਿਸ ਤੇ ਉਥੋਂ ਦੇ ਮੁੱਖ ਮੰਤਰੀ ਨੇ ਬਿਆਨ ਦਿੱਤੇ ਸੀ ਕਿ ਉਥੋ ਹਰ ਹਾਲਤ ਵਿੱਚ ਸਿੱਖਾਂ ਨੂੰ ਕੱਢਿਆ ਜਾਵੇਗਾ। ਹੁਣ ਜਦੋਂ ਡੀਐਸਜੀਐਮਸੀ ਨੇ ਰਾਜਪਾਲ ਸੱਤਿਆ ਪਾਲ ਮਲਿਕ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਭਰੋਸਾ ਦਿਵਾਇਆ ਕਿ ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਵਸਨੀਕਾਂ ਨਾਲ ਕੋਈ ਅਨਿਆਂ ਨਹੀਂ ਕੀਤਾ ਜਾਵੇਗਾ। ਡੀਐਸਜੀਐਮਸੀ ਨੇ ਕਿਹਾ ਕਿ ਡੀਐਸਜੀਐਮਸੀ ਪਹਿਲਾਂ ਹੀ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਖੜ੍ਹ ਚੁੱਕੀ ਹੈ ਅਤੇ ਅਸੀਂ ਦਹਾਕਿਆਂ ਤੋਂ ਉੱਥੇ ਰਹਿ ਰਹੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੋਈ ਵੀ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਾਂ।