ਮੌਸਮ ਦੀ ਕਿਸਾਨਾਂ ’ਤੇ ਦੋਹਰੀ ਮਾਰ, ਮੀਂਹ ਕਾਰਨ ਭਿੱਜੀ ਫਸਲ
ਬਰਨਾਲਾ: ਪੰਜਾਬ ਸਰਕਾਰ (Government of Punjab) ਵੱਲੋਂ ਬੇਸ਼ੱਕ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ (Farmers of Punjab) ਨੂੰ 24 ਘੰਟਿਆਂ ਦੇ ਅੰਦਰ-ਅੰਦਰ ਵਿਹਲਾ ਕਰਕੇ ਘਰੇ ਤੋਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਵਾਅਦਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ, ਜਿਸ ਦੀਆਂ ਤਸਵੀਰਾਂ ਭਦੌੜ ਦੀ ਦਾਣਾ ਮੰਡੀ (Bhadaur's bait market) ਤੋਂ ਸਾਹਮਣੇ ਆਈਆਂ ਹਨ। ਜਿੱਥੇ ਪਿਛਲੇ 5 ਦਿਨਾਂ ਤੋਂ ਕਣਕ ਦੀ ਫਸਲ ਲੈ ਕੇ ਬੈਠੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਮਲਕੀਤ ਸਿੰਘ ਨਾਮ ਦੇ ਕਿਸਾਨ ਨੇ ਕਿਹਾ ਕਿ ਉਹ ਪਿਛਲੇ 5 ਦਿਨਾਂ ਤੋਂ ਮੰਡੀ ਵਿੱਚ ਫਸਲ ਲੈਕੇ ਬੈਠਾ ਹੈ ਹਾਲੇ ਤੱਕ ਉਸ ਦੀ ਫਸਲ ਨਹੀਂ ਵੀਕੀ, ਉਨ੍ਹਾਂ ਕਿਹਾ ਕਿ ਇੱਥੇ ਕਿਸਾਨਾਂ (Farmers) ਲਈ ਕੋਈ ਪ੍ਰਬੰਧ ਨਹੀਂ ਹਨ।
Last Updated : Apr 15, 2022, 8:11 AM IST