ਨਵਜੰਮੇ ਬੱਚੇ ਦਾ ਭਰੂਣ ਮਿਲਣ ਨਾਲ ਫੈਲੀ ਇਲਾਕੇ ਵਿੱਚ ਸਨਸਨੀ - ਨਵਜੰਮੇ ਬੱਚੇ ਭਰੂਣ ਮਿਲਣ ਨਾਲ ਫੈਲੀ ਸਨਸਨੀ
ਪੰਜਾਬ ਵਿੱਚ ਲਗਾਤਾਰ ਹੀ ਭਰੂਣ ਹੱਤਿਆ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਵਜੰਮੇ ਬੱਚੇ ਦਾ ਭਰੂਣ ਮਿਲਣ ਤੋਂ ਬਾਅਦ ਇਲਾਕੇ ਦੇ ਵਿਚ ਕਾਫੀ ਸਨਸਨੀ ਫੈਲ ਗਈ। ਇਲਾਕੇ ਦੇ ਲੋਕਾਂ ਨੇ ਤੁਰੰਤ ਹੀ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਈਐਸਆਈ ਦੇ ਨਜ਼ਦੀਕ ਭਰੂਣ ਮਿਲਿਆ ਹੈ ਅਤੇ ਹਸਪਤਾਲ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕਿੰਨੇ ਨਵ ਜੰਮੇ ਬੱਚੇ ਕੁਝ ਦਿਨਾਂ ਚ ਪੈਦਾ ਹੋਏ ਹਨ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।