ਪੰਜਾਬ 'ਚ ਲਾਗੂ ਨਹੀ ਹੋਇਆ ਨਵਾਂ ਟਰੈਫਿਕ ਸੋਧ ਬਿੱਲ - ਸਹਾਇਕ ਟਰਾਂਸਪੋਰਟ ਅਫਸਰ
ਫਰੀਦਕੋਟ: ਕੇਂਦਰ ਸਰਕਾਰ ਨੇ ਮੋਟਰ ਵਹੀਕਲ ਐਕਟ ਵਿਚ ਕੁੱਲ 93 ਸੋਧਾਂ ਕੀਤੀਆਂ ਹਨ। ਮੋਟਰ ਵਹੀਕਲ ਐਕਟ ਵਿਚ 5 ਤੋਂ 10 ਗੁਣਾ ਤੱਕ ਜੁਰਮਾਨੇ ਦੇ ਰੇਟ ਵਧ ਕੀਤੇ ਹਨ। ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਰ ਪੰਜਾਬ ਸਰਕਾਰ ਨੇ ਹਾਲੇ ਨਵੇਂ ਨਿਯਮ ਲਾਗੂ ਨਹੀਂ ਕੀਤੇ। ਸੋਧ ਕੀਤੇ ਟਰੈਫਿਕ ਨਿਯਮਾਂ ਵਿਚ ਸਬੰਧੀ ਫਰੀਦਕੋਟ ਦੇ ਸਹਾਇਕ ਟਰਾਂਸਪੋਰਟ ਅਫਸਰ (ATO) ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੋਟਰ ਵਹੀਕਲ ਐਕਟ ਵਿਚ ਸੋਧ ਦਾ ਨੋਟੀਫਿਕੇਸ਼ਨ ਆਇਆ ਹੈ ਜਿਸ ਵਿਚ ਕੁੱਲ 93 ਸੋਧਾਂ ਕੀਤੀਆਂ ਗਈਆਂ ਹਨ।