ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਨਵੇਂ ਕਾਰਜਕਾਰੀ ਵਾਈਸ ਚਾਂਸਲਰ ਨੇ ਸੰਭਾਲਿਆ ਅਹੁਦਾ - new vc avinash kumar
ਫਰੀਦਕੋਟ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਰਾਜ ਬਹਾਦਰ ਦਾ ਪਿਛਲੀ ਦਿਨੀਂ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਸੀ. ਜਿਸ ਤੋਂ ਬਾਅਦ ਕਾਰਜਕਾਰੀ ਵੀਸੀ ਵਜੋਂ ਡਾਕਟਰ ਅਵਿਨਾਸ਼ ਕੁਮਾਰ ਨੇ ਅਹੁਦਾ ਸਾਂਭ ਲਿਆ ਹੈ. ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਉੱਤੇ ਵਿਸ਼ਵਾਸ ਜਤਾਇਆ ਹੈ ਕਿ ਉਨ੍ਹਾਂ ਨੂੰ ਵਾਈਸ ਚਾਂਸਲਰ ਬਣਾਇਆ ਗਿਆ ਹੈ. ਉਹ ਸਭ ਦੇ ਸਹਿਯੋਗ ਨਾਲ ਯੂਨੀਵਰਸਿਟੀ ਦਾ ਕੰਮ ਸਾਂਭਣਗੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਵੀਸੀ ਦਾ ਕੰਮ ਯੂਨੀਵਰਸਿਟੀ ਨੂੰ ਸਾਂਭਣ ਦਾ ਹੁੰਦਾ ਹੈ ਅਤੇ ਹਸਪਤਾਲ ਨੂੰ ਸਾਂਭਣ ਦਾ ਕੰਮ ਮੈਡੀਕਲ ਸੁਪਰਡੈਂਟ ਤੇ ਮੈਡੀਕਲ ਕਾਲਜ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਦੇ ਹੱਥ ਹੁੰਦੀ ਹੈ. ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਜੋ ਕਮੀਆਂ ਨੇ ਉਨ੍ਹਾਂ ਨੂੰ ਜਲਦ ਹੀ ਪੂਰਾ ਕਰਨਗੇ.