ਜੈਤੋ ਵਿੱਚ ਕੋਰੋਨਾ ਦੀ ਮੁੜ ਐਂਟਰੀ, ਹਰ ਰੋਜ਼ ਨਵੇਂ ਮਾਮਲੇ ਆ ਰਹੇ ਨੇ ਸਾਹਮਣੇ ! - ਲੋਕਾਂ ਨੂੰ ਅਪੀਲ
ਫਰੀਦਕੋਟ: ਜੈਤੋ ਵਿੱਚ ਕੋਰੋਨਾ ਨੇ ਮੁੜ ਤੋਂ ਦਸਤਕ ਦੇ ਦਿੱਤੀ ਹੈ ਤੇ ਆਏ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਮੌਕੇ ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਜੈਤੋ ਵਿੱਚ 2 ਕੋਰੋਨਾ ਦੇ ਕੇਸ ਪਾਜ਼ੀਟਿਵ ਆਏ ਹਨ ਤੇ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਆਈਸੋਲੇਟ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੱਥਾਂ ਨੂੰ ਵਾਰ ਵਾਰ ਧੋਵੋ, ਮੂੰਹ ‘ਤੇ ਮਾਸਕ ਪਾ ਕੇ ਰੱਖੋ, ਇਸ ਤੋਂ ਇਲਾਵਾ ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ 75 ਦਿਨ ਲਈ ਕੋਰੋਨਾ ਵੈਕਸੀਨੇਸ਼ਨ ਦੀ ਤੀਜੀ ਡੋਜ ਫ੍ਰੀ ਕੀਤੀ ਗਈ ਹੈ, ਜਿਸ ਨੂੰ ਲਵਾ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।