ਨਵਜੋਤ ਸਿੰਘ ਸਿੱਧੂ ਨੇ ਆਪਣੀ ਕਾਰ 'ਚ ਜਖ਼ਮੀ ਵਿਅਕਤੀ ਨੂੰ ਪਹੁੰਚਾਇਆ ਹਸਪਤਾਲ - ਹਾਦਸੇ ਗ੍ਰਸਤ ਹੋਏ ਲੋਕਾਂ ਦੀ ਮਦਦ
ਪਟਿਆਲਾ: ਸਨੰਦ ਰੋਡ ਉਤੇ ਇਕ ਹਾਦਸੇ ਵਿਚ ਹੋਏ ਜਖ਼ਮੀ ਵਿਅਕਤੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ (President of the Punjab Congress) ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਡੀ ਵਿਚ ਹਸਪਤਾਲ ਭੇਜਿਆ ਅਤੇ ਇਲਾਜ ਲਈ ਪੈਸੇ ਵੀ ਦਿੱਤੇ ਹਨ।ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਖ਼ਮੀ ਵਿਅਕਤੀ ਦਾ ਇਲਾਜ ਕਰ ਰਹੇ ਡਾਕਟਰ ਨਾਲ ਫੋਨ ਉਤੇ ਗੱਲ ਕਰਕੇ ਮਰੀਜ਼ ਦੀ ਸਥਿਤੀ ਬਾਰੇ ਜਾਣਕਾਰੀ ਲਈ।ਉਨ੍ਹਾਂ ਨੇ ਡਾਕਟਰ ਨੂੰ ਕਿਹਾ ਹੈ ਕਿ ਪੈਸੇ ਦੀ ਚਿੰਤਾ ਨਹੀਂ ਕਰਨੀ ਪਰ ਵਿਅਕਤੀ ਠੀਕ ਹੋਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਪਹਿਲਾ ਵੀ ਨਵਜੋਤ ਸਿੰਘ ਸਿੱਧੂ (Navjot Singh Sidhu)ਨੇ ਇਸੇ ਤਰ੍ਹਾਂ ਹਾਦਸੇ ਗ੍ਰਸਤ ਹੋਏ ਲੋਕਾਂ ਦੀ ਮਦਦ ਕੀਤੀ ਹੈ।