ਰਾਏਬਰੇਲੀ 'ਚ ਸਿੱਧੂ ਨੇ ਮੋਦੀ 'ਤੇ ਵਿੰਨ੍ਹੇ ਨਿਸ਼ਾਨੇ - ਸਿੱਧੂ
ਰਾਏਬਰੇਲੀ: ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਤਰਪ੍ਰਦੇਸ਼ ਦੇ ਰਾਏਬਰੇਲੀ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕਾਂ ਤੋਂ ਸੋਨੀਆ ਗਾਂਧੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਸਿੱਧੂ ਨੇ ਜਿੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਮੀਦਵਾਰ ਸੋਨੀਆ ਗਾਂਧੀ ਦੀਆਂ ਤਾਰੀਫ਼ਾਂ ਦੇ ਪੁੱਲ੍ਹ ਬੰਨੇ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਕਦੇ ਪੀਐਮ ਮੋਦੀ ਦੀ ਨਕਲ ਕਰ ਕੇ ਤੇ ਕਦੇ ਹਾਸੋਹੀਣੀ ਸ਼ਾਇਰੀ ਕਰਦਿਆਂ ਲੋਕਾਂ ਤੋਂ 'ਠੋਕੋ ਤਾਲੀ' ਆਪਣਾ ਜੁਮਲਾ ਕਹਿ ਕੇ ਵਾਹਵਾਹੀ ਲੁੱਟਦੇ ਰਹੇ।