ਪੰਜਾਬ

punjab

ETV Bharat / videos

ਸਮਰਾਲਾ ਅਨਾਜ ਮੰਡੀ ਪਹੁੰਚੇ ਸਿੱਧੂ ਨੇ ਘੇਰੀ ਮਾਨ ਸਰਕਾਰ, ਕਿਹਾ- 'ਪੰਜਾਬ ਦੇ ਮੁੱਦਿਆ ’ਤੇ ਲੜਦਾ ਰਹਾਂਗਾ' - ਮੁਨਾਫ਼ੇ ਦਾ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ

By

Published : Apr 15, 2022, 4:21 PM IST

ਲੁਧਿਆਣਾ: ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮਰਾਲਾ ਦੀ ਅਨਾਜ਼ ਮੰਡੀ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਅਨਾਜ ਮੰਡੀ ਦਾ ਜਾਇਜਾ ਲਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆ ਦੀ ਲੜਾਈ ਲੜਦੇ ਰਹਿਣਗੇ। ਕਣਕ ਦੀ ਫਸਲ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਕਿਸਾਨ ਦੀ ਫਸਲ 2 ਹਜਾਰ ਉਪਰ ਪ੍ਰਤੀ ਕੁਇੰਟਲ ਨੂੰ ਖਰੀਦੀ ਜਾ ਰਹੀ ਹੈ। ਜਦਕਿ ਅੰਤਰਰਾਸ਼ਟਰੀ ਮਾਰਕੀਟ ਚ ਇਹ ਕਣਕ 3500 ਨੂੰ ਵੇਚੀ ਜਾ ਰਹੀ ਹੈ। ਸਰਕਾਰ ਕਿਸਾਨ ਨੂੰ ਮੁਨਾਫ਼ੇ ਦਾ ਘੱਟੋ ਘੱਟ 500 ਰੁਪਏ ਪ੍ਰਤੀ ਕੁਇੰਟਲ ਜਰੂਰ ਦੇਵੇ। ਜੇਕਰ ਇਹ ਪੈਸੇ ਨਹੀਂ ਦੇਣੇ ਤਾਂ ਬਾਰਡਰ ਖੋਲ੍ਹੇ ਜਾਣ। ਕਿਸਾਨ ਆਪਣੀ ਫ਼ਸਲ ਆਪ ਵੇਚੇਗਾ। ਨਾਲ ਹੀ ਉਨ੍ਹਾਂ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦੇ ਮੂੰਹ ਨਿੱਕੇ ਹੋਏ ਪਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਪਹਿਲਾਂ ਚੰਨੀ ਸਰਕਾਰ ਦੇ ਵਾਂਗ ਸੂਬੇ ਅੰਦਰ ਡੀਜ਼ਲ 10 ਰੁਪਏ ਅਤੇ ਪੈਟਰੋਲ 5 ਰੁਪਏ ਘੱਟ ਕਰੇ।

ABOUT THE AUTHOR

...view details