ਨਾਰਕੋਟਿਕ ਸੈਲ ਨੇ 400 ਕਿਲੋ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ - Latest Punjab News
ਫਰੀਦਕੋਟ ਨਾਰਕੋਟਿਕ ਸੈਲ ਨੇ ਨਾਕੇਬੰਦੀ ਦੌਰਾਨ 400 ਕਿਲੋ ਚੂਰਾ ਪੋਸਤ ਬਰਾਬਦ ਕੀਤਾ ਹੈ। ਮੁਲਜ਼ਮ ਚੋਰਾ ਪੋਸਤ ਨੂੰ ਟਰਾਲੇ ਵਿੱਚ ਲਕੋ ਕੇ ਲੈਜਾ ਰਿਹਾ ਸੀ। ਦੱਸ ਦਈਏ ਕਿ ਨਾਰਕੋਟਿਕ ਸੈੱਲ ਵੱਲੋਂ ਬਠਿੰਡਾ ਰੋਡ ਉੱਤੇ ਨਾਕੇਬੰਦੀ ਕੀਤੀ ਗਈ ਸੀ ਇਸੇ ਦੌਰਾਨ ਜਦੋਂ ਇੱਕ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰਾਲਾ ਚਾਲਕ ਟਰਾਲਾ ਭਜਾ ਕੇ ਲੈ ਗਿਆ ਤਾਂ ਪੁਲਿਸ ਨੇ ਉਸ ਦਾ ਪਿੱਛਾ ਕਰ ਉਸ ਨੂੰ ਫੜ੍ਹ ਲਿਆ, ਜਦੋਂ ਪੁਲਿਸ ਨੇ ਉਸ ਦੇ ਟਰਾਲੇ ਦੀ ਤਲਾਸ਼ੀ ਲਈ ਤਾਂ ਵਿੱਚੋਂ 400 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਇਸ ਦੌਰਾਨ ਡਰਾਈਵਰ ਤੇ ਹੈਲਪਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਦੋਵਾਂ ਨੂੰ ਕਾਬੂ ਕਰ ਲਿਆ। ਭੱਜਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਨੇ ਟਰਾਲੇ ਤੋਂ ਛਾਲ ਮਾਰ ਦਿੱਤੀ ਸੀ ਜੋ ਕਿ ਜਖਮੀ ਹੋ ਗਿਆ ਤੇ ਹਸਪਤਾਲ ਵਿੱਚ ਜੇਰੇ ਇਲਾਜ਼ ਹੈ, ਪੁਲਿਸ ਨੇ ਕਹਿਣਾ ਹੈ ਕਿ ਠੀਕ ਹੋਣ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮਾਂ ਦੀ ਪਛਾਣ ਕੰਡਕਟਰ ਲਵਪ੍ਰੀਤ ਤੇ ਡਰਾਈਵਰ ਰਾਜਵਿੰਦਰ ਸਿੰਘ ਵੱਜੋਂ ਹੋਈ ਹੈ।