ਨੰਗਲ ਪੁਲਿਸ ਵੱਲੋਂ ਪ੍ਰਾਈਵੇਟ ਕੰਪਨੀ ਦੀ ਬੱਸ ਜ਼ਬਤ, ਜਾਣੋ ਕਿਉਂ ? - Nangal police seized a private company bus
ਰੂਪਨਗਰ: ਨੰਗਲ ਪੁਲਿਸ ਨੇ ਇੱਕ ਯੂਪੀ ਨੰਬਰ ਦੀ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲਿਆ ਹੈ ਜੋ ਕਿ ਨੰਗਲ ਤੋਂ ਬਰੇਲੀ ਤੱਕ ਰੋਜ਼ ਸ਼ਾਮ ਨੂੰ ਕਾਫ਼ੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ। ਇਹ ਪ੍ਰਾਈਵੇਟ ਕੰਪਨੀ ਦੀ ਬੱਸ ਯੂ ਪੀ ਦੇ ਬਰੇਲੀ ਤੱਕ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਂਦੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਨਾਕੇਬੰਦੀ ਦੌਰਾਨ ਇਸ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਬੱਸ ਚਾਲਕ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਅਤੇ ਬੱਸ ਨੂੰ ਅਸੀਂ ਇੰਪਾਊਂਡ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਬੱਸ ਕੰਪਨੀ ਦੇ ਮਾਲਕ ਨਾਲ ਗੱਲ ਹੋਈ ਹੈ ਜੇਕਰ ਉਹ ਆਰਸੀ ਅਤੇ ਟੈਕਸ ਦੇ ਕਾਗਜ਼ ਦਾ ਦਿਖਾ ਦਿੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਮਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।