ਫਿਰੋਜ਼ਪੁਰ ਦੀ ਨੈਂਸੀ ਰਾਣੀ ਨੇ ਦਸਵੀਂ ਚੋਂ ਪਹਿਲਾ ਸਥਾਨ ਲੈ ਕੇ ਮਾਰੀਆਂ ਮੱਲਾਂ - ਨੈਂਸੀ ਰਾਣੀ ਨੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਆਈ
ਫਿਰੋਜ਼ਪੁਰ: ਪੰਜਾਬ ਬੋਰਡ ਵੱਲੋਂ ਅੱਜ ਮੰਗਲਵਾਰ ਨੂੰ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲ ਦੀ ਵਸਨੀਕ ਨੈਂਸੀ ਰਾਣੀ ਨੇ ਪੰਜਾਬ ਵਿੱਚੋਂ ਪਹਿਲੇ ਸਥਾਨ ’ਤੇ ਆਈ ਹੈ, ਪਰਿਵਾਰਕ ਮੈਂਬਰ, ਰਿਸ਼ਤੇਦਾਰ, ਅਧਿਆਪਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੈਨਸੀ ਰਾਣੀ ਨੂੰ ਵਧਾਈ ਦੇ ਰਹੇ ਹਨ। ਉਕਤ ਪਰਿਵਾਰਕ ਮੈਂਬਰ ਖੁਸ਼ ਨਜ਼ਰ ਆ ਰਹੇ ਹਨ ਅਤੇ ਸਕੂਲ ਵੱਲੋਂ ਢੋਲ ਵਜਾ ਕੇ ਨੈਨਸੀ ਦਾ ਸਵਾਗਤ ਕੀਤਾ ਗਿਆ, ਜਦਕਿ ਨੈਨਸੀ ਨੇ ਕਿਹਾ ਕਿ ਉਹ ਅਧਿਆਪਕ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੀ ਹੈ।
TAGGED:
Nancy Rani of Ferozepur