ਨਾਭਾ: ਟਰੈਕਟਰ ਟਰਾਲੀ ਨੇ ਦਰੜਿਆ ਵਿਅਕਤੀ, ਮੌਕੇ 'ਤੇ ਹੋਈ ਮੌਤ - ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਮਾਮਲਾ ਦਰਜ
ਨਾਭਾ: ਭਵਾਨੀਗੜ ਰੋਡ ਪੁਲ ਦੇ ਨੇੜੇ ਤੇਜ਼ ਰਫ਼ਤਾਰ ਵਿੱਚ ਆ ਰਹੇ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇੰਦਰਪਾਲ ਸਿੰਘ ਨਾਂਅ ਦੇ ਵਿਆਕਤੀ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਟਰੈਕਟਰ ਟਰਾਲੀ ਵਾਲੇ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।