Agnipath Protest: ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਲਗਾਈ 60 ਕਿ:ਮੀ ਦੌੜ - Agnipath Protest
ਜਿੱਥੇ ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਸਰਕਾਰ ਦੀ ਨਵੀਂ ਅਗਨੀਪੱਥ ਯੋਜਨਾ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਹੀ ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਤੋਂ ਵਿਰੋਧ ਪ੍ਰਦਰਸ਼ਨਾਂ ਦੀ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ। ਦਰਅਸਲ, ਫੌਜ ਦੀ ਭਰਤੀ ਦੀ ਤਿਆਰੀ ਕਰ ਰਹੇ ਨਰੇਸ਼ ਵਿਸ਼ਵਾਸ (23) ਨੇ ਰੋਸ ਵਜੋਂ ਸ਼ੁੱਕਰਵਾਰ ਨੂੰ ਨਬਰੰਗਪੁਰ ਕਲੈਕਟਰ ਦਫਤਰ ਤੋਂ ਉਮਰਕੋਟ ਦੇ ਬੀਜੂ ਪਟਨਾਇਕ ਸਟੇਡੀਅਮ ਤੱਕ 60 ਕਿਲੋਮੀਟਰ ਦੌੜਿਆ।