ਕੇਂਦਰ ਸਰਕਾਰ ਖ਼ਿਲਾਫ਼ ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ - central government
ਜਲੰਧਰ: ਜਲੰਧਰ ਦੇ ਹਲਕਾ ਨਕੋਦਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸੁੰਨਾ ਇਲਾਹੀ ਮੁਹੰਮਦ ਦੇ ਇਕੱਠੇ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਜਿਸਦੀ ਅਗਵਾਈ ਖਾਲਿਦ ਖ਼ਾਨ ਮੁਸਲਿਮ ਭਾਈਚਾਰੇ ਦੇ ਪੰਜਾਬ ਪ੍ਰਧਾਨ ਵੱਲੋਂ ਕੀਤੀ ਗਈ। ਇਸ ਮੌਕੇ ਖ਼ਾਲਿਦ ਖਾਨ ਨੇ ਦੱਸਿਆ "ਜੋ ਦਿੱਲੀ ਵਿੱਚ ਜਹਾਂਗੀਰਪੁਰੀ ਵਿੱਚ ਅਤੇ ਕਈ ਹੋਰ ਸੂਬਿਆਂ ਵਿੱਚ ਮੁਸਲਿਮ ਮਸਜਿਦਾਂ ਨੂੰ ਤੋੜਿਆ ਮਰੋੜਿਆ ਗਿਆ ਹੈ ਉਸੇ ਦੇ ਵਿਰੋਧ ਵਿਚ ਅੱਜ ਉਹਨਾਂ ਨੇ ਇਹ ਰੋਸ ਮਾਰਚ ਕੱਢਿਆ ਹੈ।" ਉਨ੍ਹਾਂ ਅੱਗੇ ਨੇ ਕਿਹਾ "ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਸ਼ਾਸਨ ਦੇ ਵੱਲੋਂ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਿੰਦੂ ਮੁਸਲਿਮ ਭਾਈਚਾਰੇ ਨੂੰ ਬਰਕਰਾਰ ਰੱਖਿਆ ਜਾਵੇ ਅਜਿਹੀਆਂ ਘਟਨਾ ਨੂੰ ਰੋਕਿਆ ਜਾਵੇ ਜਿਸ ਨਾਲ ਸੰਪਰਦਾਇਕਤਾ ਭਟਕਦੀ ਹੈ। ਉਨ੍ਹਾਂ ਇਹ ਮੰਗ ਪੱਤਰ ਨਕੋਦਰ ਦੇ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਸੌਂਪਿਆ ਹੈ।