ਨਗਰ ਕੌਂਸਲ ਨੇ ਰੂਪਨਗਰ ਨੂੰ ਮੁੱਖ ਪਾਣੀ ਦੀ ਪਾਈਪ ਲਾਈਨ ਲਈ ਰਾਸ਼ੀ ਕੀਤੀ ਜਾਰੀ
ਨਗਰ ਕੌਂਸਲ ਨੇ ਰੂਪਨਗਰ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਮੁੱਖ ਪਾਈਪ ਲਾਈਨ ਲਈ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਸੀਵਰੇਜ ਬੋਰਡ ਨੂੰ ਇਸ ਬਾਰੇ 10 ਲੱਖ ਰੁਪਿਆ ਜਾਰੀ ਕਰ ਦਿੱਤਾ ਗਿਆ ਹੈ। ਇਸ ਪਾਈਪ ਲਾਈਨ ਨੂੰ 23 ਲੱਖ 51 ਹਜ਼ਾਰ ਰੁਪਏ ਆਵੇਗਾ। ਇਹ ਪਾਈਪ ਲਾਈਨ ਪੈਣ ਨਾਲ ਰੂਪਨਗਰ ਸ਼ਹਿਰ ਦੇ ਲੋਕਾਂ ਨੂੰ ਚੌਵੀ ਘੰਟੇ ਪੀਣ ਵਾਲਾ ਪਾਣੀ ਮਿਲੇਗਾ। ਦੱਸਦੇਈਏ ਕਿ ਇਹ ਪਾਈਪਲਾਈਨ 1992 ਦੇ ਵਿੱਚ ਨਗਰ ਕੌਂਸਲ ਵੱਲੋਂ ਵਿਛਾਈ ਗਈ ਸੀ, ਜਿਸ ਤੋਂ ਬਾਅਦ ਹੁਣ ਇਹ ਨਵੇਂ ਸਿਰ ਤੋਂ ਪਾਈ ਜਾਵੇਗੀ।