ਸਿਮਰਨਜੀਤ ਮਾਨ ਨੇ ਘੇਰੀ ਆਪ ਸਰਕਾਰ, ਕਿਹਾ ਸੂਬੇ ਵਿੱਚ ਸਰਕਾਰ ਨਾਂਅ ਦੀ ਨਹੀਂ ਕੋਈ ਚੀਜ਼ - Law and order on the margins
ਸੰਗਰੂਰ ਦੇ ਕਸਬਾ ਦਿੜ੍ਹਬਾ ਵਿਖੇ ਪਹੁੰਚੇ ਸਾਂਸਦ ਸਿਮਰਨਜੀਤ ਸਿੰਘ ਮਾਨ (MP Simranjit Singh ) ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਸਿਆਸੀ ਵਾਰ ਕੀਤੇ। ਸਾਂਸਦ ਮਾਨ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ (Aam Aadmi Party 92 seats) ਦੇ ਕੇ ਪੰਜਾਬ ਅੰਦਰ ਸਰਕਾਰ ਬਣਾਈ ਪਰ ਲੋਕਾਂ ਨਾਲ ਹੁਣ ਇਹ ਸਰਕਾਰ ਧੋਖਾ ਕਰ ਰਹੀ ਹੈ। ਮਾਨ ਮੁਤਾਬਿਕ ਪੰਜਾਬ ਅੰਦਰ ਸਿਹਤ ਸਹੂਲਤਾਂ (Health facilities ) ਦਾ ਹਾਲ ਇਸ ਵਕਤ ਬਹੁਤ ਮਾੜਾ ਹੈ ਅਤੇ ਕਾਨੂੰਨ ਵਿਵਸਥਾ ਵੀ ਹਾਸ਼ੀਏ (Law and order on the margins ) ਉੱਤੇ ਪਹੁੰਚ ਚੁੱਕੀ ਹੈ। ਸਿਮਰਨਜੀਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਅਦਿਆਂ ਤੋਂ ਭੱਜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਆਗੂ ਪਿੰਡ ਵਿੱਚ ਆਵੇ ਤਾਂ ਉਨ੍ਹਾਂ ਤੋਂ ਪੰਜਾਬ ਵਿੱਚ ਬਦਲਾਅ ਲਿਆਉਣ ਸਬੰਧੀ ਕੀਤੇ ਦਾਅਵਿਆਂ ਬਾਰੇ ਸਵਾਲ ਜ਼ਰੂਰ ਕੀਤਾ ਜਾਵੇ।