ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ - ਮਾਂ ਪੁੱਤ ਦੀ ਮਲਬੇ ਹੇਠ ਆਉਣ ਕਾਰਨ ਮੌਤ
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਮੋਹਨਪੁਰ ਵੜਿੰਗ ਵਿਖੇ ਗਰੀਬ ਵਿਅਕਤੀ ਦੇ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਕਮਰੇ ਅੰਦਰ ਸੋਅ ਰਹੇ ਮਾਂ ਪੁੱਤ ਦੀ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਭਰੇ ਮਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਔਰਤ ਦੇ ਪਤੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪਰਿਵਾਰ ਘਰ ਦੀ ਗਰੀਬੀ ਦੇ ਚੱਲਦਿਆਂ ਖ਼ਸਤਾ ਹਾਲ ਮਕਾਨ ਵਿੱਚ ਰਹਿ ਰਹਿ ਰਿਹਾ ਹੈ ਅਤੇ ਬੀਤੀ ਰਾਤ ਕਮਰੇ ਦੀ ਛੱਤੀਰੀ ਟੁੱਟਣ ਕਾਰਨ ਮਲਬੇ ਹੇਠ ਆਉਣ ਕਾਰਨ ਅੰਦਰ ਸੋਅ ਰਹੇ ਮਾ ਪੁੱਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਵੱਲੋਂ ਕਈ ਵਾਰ ਪਿੰਡ ਦੀਆਂ ਪੰਚਾਇਤਾਂ ਅਤੇ ਸਰਕਾਰਾਂ ਅੱਗੇ ਸਰਕਾਰੀ ਤੌਰ ’ਤੇ ਘਰ ਦੇ ਕੋਠੇ ਪੱਕੇ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਪਰ ਉਕਤ ਲੋਕਾਂ ਨੂੰ ਸਮੇਂ ਦੇ ਹਾਕਮਾਂ ਵੱਲੋਂ ਪੱਛੜੀ ਵਰਗ ਨਾਲ ਸਬੰਧਿਤ ਹੋਣਾ ਦੱਸ ਕੇ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਹੁਣ ਇਹ ਹਾਦਸਾ ਵਾਪਰਿਆ ਹੈ।