ਪਾਕਿਸਤਾਨ ਤੋਂ ਮੂਸੇ ਪਹੁੰਚੇ 2 ਪਾਕਿਸਤਾਨੀ ਭਰਾ - ਸਿੱਧੂ ਮੂਸੇਵਾਲੇ ਦਾ ਕਤਲ
ਮਾਨਸਾ: 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ (Punjabi singer Sidhu Musewale) ਦਾ ਅੱਜ ਜਨਮਦਿਨ ਹੈ ਅਤੇ ਜਿੱਥੇ ਉਸ ਦਾ ਜਨਮ ਦਿਨ ਮੌਕੇ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਦੇ ਸਮਾਰਕ ਦੇ ਉੱਪਰ ਫੁੱਲ ਚੜ੍ਹਾ ਰਹੇ ਨੇ ਨਤਮਸਤਕ ਹੋ ਰਹੇ ਹਨ ਅਤੇ ਕੇਕ ਕੱਟ ਰਹੇ ਹਨ। ਉੱਥੇ ਹੀ ਪਾਕਿਸਤਾਨ ਤੋਂ 2 ਸਕੇ ਭਰਾ ਮੁਹੰਮਦ ਸਦੀਕ ਅਤੇ ਸੀ ਕਾ ਖਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ (Monument of Sidhu Musewala) ‘ਤੇ ਫੁੱਲ ਅਰਪਿਤ ਕੀਤੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕਤਲ (Assassination of Sidhu Musewale) ਹੋਇਆ ਤਾਂ ਪਾਕਿਸਤਾਨ ਦੇ ਵਿੱਚ 2/3 ਕਿਸੇ ਵੀ ਘਰ ਰੋਟੀ ਨਹੀਂ ਪੱਕੀ।
Last Updated : Jun 11, 2022, 12:18 PM IST