3 ਦਿਨ ਤੋਂ ਬਿਜਲੀ ਸਪਲਾਈ ਬੰਦ ਹੋਣ ਤੇ ਪਾਣੀ ਨੂੰ ਤਰਸ ਰਹੇ ਮੁਹੱਲਾ ਵਾਸੀ - 3 ਦਿਨ ਤੋਂ ਬਿਜਲੀ ਸਪਲਾਈ ਬੰਦ
ਤਰਨਤਾਰਨ: ਕਸਬਾ ਫਤਿਆਬਾਦ ਵਿਖੇ ਪਿਛਲੇ 3 ਦਿਨ ਤੋਂ ਬਿਜਲੀ ਸਪਲਾਈ ਬੰਦ ਹੋਣ ਤੇ ਮੁਹੱਲਾ ਵਾਸੀ ਪਾਣੀ ਨੂੰ ਤਰਸ ਰਹੇ ਹਨ। ਖਡੂਰ ਸਾਹਿਬ ਹਲਕੇ ਦੇ ਪਿੰਡ ਫਤਿਆਬਾਦ ਦੇ ਮੁਹੱਲਾ ਸੰਗਤਪੁਰਾ ਵਾਸੀਆਂ ਨੇ ਇਕੱਤਰ ਹੋ ਕੇ ਕੀਤੀ ਐਸ. ਡੀ. ਓ ਫਤਿਆਬਾਦ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਲਗਾਤਾਰ 3 ਦਿਨ੍ਹਾਂ ਤੋਂ ਲਾਈਟ ਨਾ ਆਉਣ ਕਰਕੇ ਮੁਹੱਲਾ ਵਾਸੀ ਬਹੁਤ ਪਰੇਸ਼ਾਨ ਹੋ ਰਹੇ ਹਨ ਅਤੇ ਲੋਕਾਂ ਨੇ ਕਿਹਾ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਰੋਡ ਉੱਪਰ ਧਰਨਾ ਲਾਉਣ ਦੀ ਦਿੱਤੀ ਚੇਤਾਵਨੀ ਵੀ ਦਿੱਤੀ। ਇਸ ਸਬੰਧੀ ਫਤਿਆਬਾਦ ਐਸ. ਡੀ. ਓ ਛੁੱਟੀ ਤੇ ਹੋਣ ਕਰਕੇ ਜੇਈ ਸਾਹਿਬ ਨੇ ਜਲਦੀ ਸਪਲਾਈ ਸਹੀ ਕਰਨ ਦਾ ਦਿੱਤਾ ਭਰੋਸਾ ਦਿੱਤਾ।