ਪੰਜਾਬ

punjab

ETV Bharat / videos

Mohali:ਸਾਂਝਾ ਅਧਿਆਪਕ ਮੋਰਚਾ ਵੱਲੋਂ ਅਨੋਖਾ ਪ੍ਰਦਰਸ਼ਨ - Secretary of Education

By

Published : Jun 20, 2021, 10:30 PM IST

ਮੋਹਾਲੀ: ਫੇਸ 8 ਵਿਚ ਸਥਿਤ ਸਿੱਖਿਆ ਸਕੱਤਰ (Secretary of Education) ਦੇ ਦਫ਼ਤਰ ਦੇ ਬਾਹਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਵੇ ਦਿਨ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ।ਅਧਿਆਪਕਾਂ ਨੇ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਸਾਫ਼ ਕੀਤੇ ਅਤੇ ਬੂਟ ਪਾਲਿਸ਼ ਕਰਕੇ ਆਪਣਾ ਰੋਸ ਪ੍ਰਗਟ ਕੀਤਾ।ਇਸ ਦੌਰਾਨ ਮਹਿਲਾ ਅਧਿਆਪਕਾਂ ਵੱਲੋਂ ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ (Government of Punjab) ਖਿਲਾਫ਼ ਨਾਅਰੇਬਾਜ਼ੀ ਕੀਤੀ।ਅਧਿਆਪਕ ਮੋਰਚਾ ਵੱਲੋਂ 1 ਅਗਸਤ ਨੂੰ ਸੰਗਰੂਰ ਵਿਚ ਰਾਜ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਅਧਿਆਪਕਾਂ ਨੇ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਤਨਖਾਹਾ ਵਿਚ ਵਾਧਾ ਕੀਤਾ ਜਾਵੇ।ਇਸ ਮੌਕੇ ਅਧਿਆਪਕਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਉ ਕੀਤਾ ਜਾਵੇਗਾ।

ABOUT THE AUTHOR

...view details