ਅਮਰੀਆ ਗ੍ਰੀਨ ਸੁਸਾਇਟੀ 'ਚ ਪੁਲਿਸ ਵੱਲੋਂ ਛਾਪੇਮਾਰੀ, 12 ਲੋਕਾਂ ਨੂੰ ਹਿਰਾਸਤ ’ਚ ਲਿਆ - Amaria Green Society of Kharad
ਮੁਹਾਲੀ: ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਖਰੜ ਦੇ ਅਮਰੀਆ ਗ੍ਰੀਨ 'ਚ 12 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜਦੋਂ ਤੋਂ ਲਾਰੈਂਸ ਵਿਸ਼ਨੋਈ ਨੂੰ ਸੀਆਈਏ ਸਟਾਫ਼ ਖਰੜ ਵਿੱਚ ਪੁੱਛਗਿੱਛ ਲਈ ਰੱਖਿਆ ਗਿਆ ਹੈ, ਉਦੋਂ ਤੋਂ ਮੁਹਾਲੀ ਪੁਲਿਸ ਲਗਾਤਾਰ ਖਰੜ ਦੀਆਂ ਕਈ ਸੁਸਾਇਟੀਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਵੱਡੀਆਂ-ਵੱਡੀਆਂ ਸੋਸਾਇਟੀਆਂ ਅਤੇ ਕਲੋਨੀਆਂ ਵਿੱਚ ਬਿਨਾਂ ਤਸਦੀਕ ਕੀਤੇ ਲੋਕ ਰਹਿ ਰਹੇ ਹਨ, ਜੋ ਕੀ ਵੱਡੀ ਵਾਰਦਾਤ ਕਰ ਸਕਦੇ ਹਨ।