ਪ੍ਰਦਰਸ਼ਨੀ 'ਤੇ ਲਗਾਏ ਜਾਣਗੇ ਲੜਾਕੂ ਵਿਮਾਨ ਤੇ ਟੈਂਕਾਂ ਦੇ ਮਾਡਲ
ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਵੱਲੋਂ ਗ੍ਰਹਿ ਮੰਤਰਾਲੇ ਤੋਂ ਪੱਤਰ ਲਿੱਖ ਕੇ ਮਿਗ- 21 ਏਅਰ ਜੈਟ ਵਿਮਾਨ, ਪੈਟਰਨ ਟੈਂਕ ਅਤੇ ਪੁਰਾਣੀ ਰੇਲ ਪ੍ਰਦਰਸ਼ਨੀ ਦਾ ਮਾਡਲ ਸਥਾਪਿਤ ਕਰਨ ਦੀ ਮੰਗ ਕੀਤੀ। ਸਵੱਛ ਭਾਰਤ ਮਿਸ਼ਨ ਦੇ ਤਹਿਤ ਸਫ਼ਾਈ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਝੀਲਾਂ ਦੇ ਸ਼ਹਿਰ ਬਠਿੰਡਾ ਨੂੰ ਹੋਰ ਖੂਬਸੂਰਤ ਬਣਾਉਣ ਲਈ ਐਮਸੀਬੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਮੇਅਰ ਬਲਵੰਤ ਰਾਏ ਨਾਥ ਦੇ ਵੱਲੋਂ ਗ੍ਰਹਿ ਮੰਤਰਾਲੇ ਤੋਂ ਪੱਤਰ ਲਿੱਖ ਕੇ ਮਿੱਗ- 21 ਏਅਰ ਜੈਟ ਵਿਮਾਨ, ਪੈਟਰਨ ਟੈਂਕ ਅਤੇ ਪੁਰਾਣੇ ਰੇਲ ਸਟੀਮ ਇੰਜਨ ਦੇ ਮਾਡਲ ਬਠਿੰਡਾ ਵਿੱਚ ਸਥਾਪਿਤ ਕਰਨ ਲਈ ਮੰਨਜ਼ੂਰੀ ਮੰਗੀ ਗਈ ਸੀ ਜੋ ਪਾਸ ਹੋ ਗਈ ਹੈ ਅਤੇ ਹੁਣ ਜਲਦ ਨੋਡਲ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇਨ੍ਹਾਂ ਨੂੰ ਬਠਿੰਡਾ ਵਿੱਚ ਸਥਾਪਿਤ ਕੀਤਾ ਜਾਵੇਗਾ।