ਜਲੰਧਰ: ਬੱਸ ਅੱਡੇ 'ਤੇ ਮਹਿਲਾ ਦਾ ਮੋਬਾਈਲ ਚੋਰੀ ਕਰਨ ਵਾਲਾ ਚੜ੍ਹਿਆ ਲੋਕਾਂ ਦੇ ਹੱਥੀ - ਮੋਬਾਈਲ ਚੋਰੀ ਕਰਨ ਵਾਲਾ ਚੜ੍ਹਿਆਂ ਲੋਕਾਂ ਦੇ ਹੱਥ਼
ਜਲੰਧਰ: ਬੱਸ ਅੱਡੇ 'ਤੇ ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਖਾਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਬੱਸਾਂ ਵਿੱਚ ਚੜ੍ਹ ਕੇ ਆਪਣਾ ਸਮਾਨ ਵੇਚਦੇ ਨਜ਼ਰ ਆਉਂਦੇ ਹਨ। ਉਨ੍ਹਾਂ ਵਿੱਚ ਕੁੱਝ ਲੋਕ ਸਮਾਨ ਵੇਚਣ ਦੀ ਆੜ ਵਿੱਚ ਲੋਕਾਂ ਦਾ ਸਮਾਨ ਚੋਰੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਬੱਸ ਅੱਡੇ ਤੋਂ ਸਾਹਮਣੇ ਆਇਆ ਹੈ ਜਿਥੇ 1 ਗਿਰੀ ਵੇਚਣ ਵਾਲੇ ਨੇ ਮਹਿਲਾ ਦਾ ਮੋਬਾਈਲ ਚੋਰੀ ਕਰ ਲਿਆ। ਅੱਡੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।