ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਮੁੜ 2 ਲੋਕਾਂ ਤੋਂ ਮਿਲੇ ਮੋਬਾਈਲ ਫੋਨ - ਫਿਰੋਜ਼ਪੁਰ
ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮੋਬਾਈਲ ਫੋਨ ਮਿਲਣ ਦਾ ਸਿੰਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਵਿੱਚ ਇੱਕ ਗੈਂਗਸਟਰ ਹਵਾਲਤੀ ਕੋਲੋ ਸਿਮ ਕਾਰਡ ਅਤੇ ਇੱਕ ਵਿਅਕਤੀ ਦੇ ਕੋਲੋਂ ਦੋ ਮੋਬਾਈਲ ਫੋਨ ਸਮੇਤ ਇੱਕ ਸਿਮ ਕਾਰਡ ਬਰਾਮਦ ਕੀਤਾ ਗਿਆ। ਉੱਥੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗੈਂਗਸਟਰ ਕੋਲੋ ਮੋਬਾਈਲ ਫੋਨ ਮਿਲਣੇ ਚਿੰਤਾ ਦਾ ਵਿਸ਼ਾ ਹੈ। ਅਜਿਹੇ ਮਾਮਲਿਆਂ ਨਾਲ ਜੇਲ੍ਹ ਨੂੰ ਸੇਦ ਲੱਗਣ ਦਾ ਖ਼ਤਰਾ ਹੈ।