'ਜੋ ਵੀ ਪਾਰਟੀ ਛੱਡਣਾ ਚਾਹੁੰਦਾ ਜਾ ਸਕਦਾ, ਕਿਸੇ ਦੇ ਜਾਣ ਨਾਲ ਨਹੀਂ ਰੁਕਦਾ ਕੰਮ' - Pargat Singh gives advice
ਜਲੰਧਰ: ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਅਤੇ ਜਲੰਧਰ ਛਾਉਣੀ ਤੋਂ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਅੱਜ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਵੀ ਲੋਕ ਕਾਂਗਰਸ ਪਾਰਟੀ ਛੱਡ ਕੇ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਭਾਵੇ ਆਮ ਆਦਮੀ ਪਾਰਟੀ 'ਚ ਜਾਵੇ ਜਾਂ ਕਿਸੇ ਹੋਰ ਪਾਰਟੀ 'ਚ ਜਾਵੇ। ਇਸ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਲੀਡਰ ਦੇ ਮਨ 'ਚ ਇਹ ਵਹਿਮ ਨਹੀਂ ਰਹਿਣਾ ਚਾਹੀਦਾ ਕਿ ਉਸ ਦੇ ਬਿਨਾਂ ਪਾਰਟੀ ਨਹੀਂ ਚੱਲੇਗੀ। ਪਰਗਟ ਸਿੰਘ ਨੇ ਕਿਹਾ ਕਿ ਦੁਨੀਆ 'ਤੇ ਹਰ ਬੰਦੇ ਬਿਨਾਂ ਕੰਮ ਚੱਲਦਾ ਰਹਿੰਦਾ ਹੈ।