ਵਿਧਾਇਕ ਦਿਨੇਸ਼ ਚੱਢਾ ਨੇ ਸਬਜੀ ਮੰਡੀ ਦਾ ਕੀਤਾ ਦੌਰਾ - ਤਿੰਨ ਪਹੀਆ ਵਾਹਨ
ਰੂਪਨਗਰ: ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਤੜਕਸਾਰ ਰੂਪਨਗਰ ਦੀ ਸਬਜੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੰਡੀ ਚ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਦਿਨਾਂ ਤੋਂ ਮੰਡੀ ਦੇ ਵਿੱਚ ਆ ਰਹੀਆਂ ਗੱਡੀਆਂ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀ ਸੀ। ਕਿ ਤਿੰਨ ਪਹੀਆ ਵਾਹਨ ਜਿਸ ਨੂੰ ਮੋਟਰਸਾਈਕਲ ਰੇੜੀ ਕਿਹਾ ਜਾਂਦਾ ਹੈ ਉਹਨਾਂ ਲੋਕਾਂ ਤੋਂ ਮੰਡੀ ਦੇ ਅੰਦਰ ਆਉਣ ਦੀ ਫੀਸ ਵੱਧ ਵਸੂਲੀ ਜਾ ਰਹੀ ਸੀ ਜਦਕਿ ਸਰਕਾਰੀ ਫੀਸ 10 ਰੁਪਏ ਹੈ ਅਤੇ 20 ਰੁਪਏ ਲਏ ਜਾਂਦੇ ਸਨ ਜਿਸ ਨਾਲ ਦਿਹਾੜੀ ਕਰਨ ਵਾਲੇ ਨਾਲ ਲੁੱਟ ਹੋ ਰਹੀ ਸੀ। ਇਸੇ ਦੇ ਚੱਲਦੇ ਉਨ੍ਹਾਂ ਨੇ ਇੱਥੇ ਦੌਰਾ ਕੀਤਾ ਅਤੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ।