ਸਫਾਈ ਸੇਵਕਾਂ ਨਾਲ ਮਿਲ ਕੇ MLA ਨੇ ਚਲਾਇਆ ਝਾੜੂ - ਵਿਧਾਇਕ ਗੁਰਦਿੱਤ ਸਿੰਘ ਸੇਖੋਂ
ਫਰੀਦਕੋਟ: ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਹਿਰ ਦੇ ਸਫਾਈ ਸੇਵਕਾਂ ਦਾ ਹੌਂਸਲਾ ਵਧਾਉਣ ਲਈ ਬਾਜ਼ੀਗਰ ਬਸਤੀ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸਫਾਈ ਸੇਵਕਾਂ ਨਾਲ ਮਿਲ ਕੇ ਖੁਦ ਝਾੜੂ ਚਲਾ ਕੇ ਗਲੀਆਂ ਦੀ ਸਫਾਈ ਕੀਤੀ। ਜਿਨ੍ਹਾਂ ਮੈਨਹੋਲਾਂ ਨੂੰ ਖੁਲਿਆ ਛੱਡਿਆ ਗਿਆ ਉਨ੍ਹਾਂ ਨੂੰ ਸਲੇਬ ਨਾਲ ਢਕਿਆ ਗਿਆ। ਇਸ ਦੌਰਾਨ ਵਿਧਾਇਕ ਗੁਰਦਿੱਤ ਸੇਖੋਂ ਨੇ ਕਿਹਾ ਕਿ ਉਨ੍ਹਾਂ ਮਕਸਦ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੂੜਾ ਰਹਿਤ ਰੱਖਣਾ ਹੈ ਜਿਸ ਲਈ ਉਨ੍ਹਾਂ ਨੇ ਆਪਣੇ ਵਲੰਟੀਅਰਾਂ ਨਾਲ ਮਿਲ ਕੇ ਇਸ ਸਫਾਈ ਮੁਹਿੰਮ ਨੂੰ ਅੱਗੇ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੇ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਦੇ ਇਲਾਕੇ ਨੂੰ ਸਾਫ ਸੁਥਰਾ ਰੱਖਣ। ਕਿਉਕਿ ਡੰਪ ਤੇ ਕੂੜਾ ਖਿਲਾਰਨ ਨਾਲ ਅਵਾਰਾ ਪਸ਼ੂ ਵੀ ਇਕੱਠੇ ਹੁੰਦੇ ਹਨ ਜਿਸ ਸਮੱਸਿਆ ਲਈ ਨਿਪਟਣ ਲਈ ਵੀ ਉਹ ਕੋਸ਼ਿਸ਼ਾਂ ਕਰ ਰਹੇ ਹਨ।