ਬੇਖੌਫ ਬਦਮਾਸ਼ਾਂ ਨੇ ਘਰਾਂ ਦੇ ਬਾਹਰ ਖੜੀਆਂ 12 ਕਾਰਾਂ ਦੀ ਕੀਤੀ ਭੰਨਤੋੜ, ਜਾਂਚ ’ਚ ਜੁੱਟੀ ਪੁਲਿਸ - ਪੰਜਾਬ ਵਿਖੇ ਗੁੰਡਾਗਰਦੀ
ਜਲੰਧਰ: ਪੰਜਾਬ ਵਿਖੇ ਗੁੰਡਾਗਰਦੀ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਫਗਵਾੜਾ ਦੇ ਅਰਜੁਨ ਪੁਰਾ ਮੁਹੱਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਗੈਂਗਵਾਰ ਤੋਂ ਬਾਅਦ ਸ਼ਰਾਰਤੀ ਅਨਸਰਾਂ ਵੱਲੋਂ ਮੁਹੱਲੇ ਦੇ ਘਰਾਂ ਦੇ ਬਾਹਰ ਖੜੀਆਂ 12 ਕਾਰਾਂ ਦੀ ਭੰਨਤੋੜ ਕੀਤੀ ਗਈ। ਮਾਮਲੇ ਸਬੰਧੀ ਮੁੱਹਲਾ ਵਾਸੀਆਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਨਾਲ ਹੀ ਉਨ੍ਹਾਂ ਵੱਲੋਂ ਘਰਾਂ ਚ ਵੀ ਹਮਲਾ ਕੀਤਾ ਗਿਆ, ਪਰ ਜਿਵੇਂ ਹੀ ਸਾਰੇ ਮੁਹੱਲਾ ਵਾਸੀ ਇੱਕਠਾ ਹੋਏ ਤਾਂ ਸਾਰੇ ਸ਼ਰਾਰਤੀ ਅਨਸਰ ਭੱਜ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਆ ਕੇ ਜਾਂਚ ਪੜਤਾਲ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।