ਮਿੰਟੀ ਕੌਰ ਨੇ ਸਾਂਪਲਾ ਵਿਰੁੱਧ ਕੀਤਾ ਮੁਜ਼ਹਰਾ - ਜਲੰਧਰ ਮਿੰਟੀ ਕੌਰ ਦਾ ਪ੍ਰਦਰਸ਼ਨ
ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦਾ ਇੱਕ ਚਰਚਿਤ ਕੇਸ ਫਿਰ ਤੋਂ ਉਜਾਗਰ ਹੋ ਗਿਆ ਹੈ ਇਹ ਮਾਮਲਾ ਮਿੰਟੀ ਕੌਰ ਅਤੇ ਰੋਬਿਨ ਸਾਂਪਲਾ ਦਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਨਵੇਂ ਭਾਜਪਾ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ ਦੇ ਤਾਜਪੋਸ਼ੀ ਸਮਾਰੋਹ ਜੋ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ। ਇਸ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਦੇ ਬਾਹਰ ਪੁੱਜੀ ਮਿੰਟੀ ਕੌਰ ਨੂੰ ਪੁਲਿਸ ਨੇ ਉੱਥੇ ਹੀ ਰਾਹ ਵਿੱਚ ਰੋਕ ਲਿਆ ਅਤੇ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਤੇ ਉਸ ਨੇ ਬਾਹਰ ਹੀ ਜੰਮ ਕੇ ਆਪਣਾ ਰੋਸ ਪ੍ਰਗਟ ਕੀਤਾ। ਖੂਬ ਹੰਗਾਮਾ ਕਰਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਡੀਸੀਪੀ ਬਲਕਾਰ ਸਿੰਘ ਨੂੰ ਇਸ ਬਾਰੇ ਦੱਸਿਆ ਮੌਕੇ 'ਤੇ ਪੁੱਜੇ ਡੀਸੀਪੀ ਬਲਕਾਰ ਸਿੰਘ ਨੇ ਮਿੰਟੀ ਕੌਰ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਮੁੜ ਤੋਂ ਵਿਸ਼ਵਾਸ ਦਿਵਾਇਆ। ਮਿੰਟੀ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੇ ਇੱਕ ਪਾਸੇ ਬੀਜੇਪੀ ਸਰਕਾਰ ਮਹਿਲਾਂ ਵਿੱਚ ਬੈਠ ਬੇਟੀ ਪੜ੍ਹਾਓ ਬੇਟੀ ਬਚਾਓ ਜਿਹੇ ਸਲੋਗਨ ਦਿੰਦੀ ਹੈ ਦੂਜੇ ਪਾਸੇ ਮਹਿਲਾਵਾਂ 'ਤੇ ਹੋ ਰਹੇ ਅੱਤਿਆਚਾਰ 'ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈ।