ਬਲਾਤਕਾਰ ਪੀੜਤ ਨਾਬਾਲਿਗ ਗਰਭਵਤੀ ਲੜਕੀ ਦਾ ਇਲਾਜ ਨਹੀਂ ਕਰ ਰਿਹੈ ਸਿਹਤ ਵਿਭਾਗ, ਵੇਖੋ ਵੀਡੀਓ - bathinda rape case
ਬਠਿੰਡਾ ਵਿੱਚ ਕੁਝ ਦਿਨ ਪਹਿਲਾਂ ਇੱਕ ਨਾਬਾਲਿਗ ਲੜਕੀ ਨਾਲ ਇੱਕ ਵਿਅਕਤੀ ਨੇ ਜਬਰ ਜਨਾਹ ਕੀਤਾ ਸੀ ਜਿਸ ਤੋਂ ਬਾਅਦ ਲੜਕੀ ਗਰਭਵਤੀ ਹੋ ਗਈ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਦਕਿ ਪਹਿਲਾਂ ਹਸਪਤਾਲ ਪ੍ਰਬੰਧਕ ਉਸ ਨੂੰ ਦਾਖਲ ਕਰਨ ਲਈ ਤਿਆਰ ਨਹੀਂ ਸਨ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ 9 ਮਹੀਨੇ ਦਾ ਗਰਭ ਹੈ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਜਬਰਦਸਤੀ ਉਸ ਦੀ ਬੇਟੀ ਨੂੰ ਛੁੱਟੀ ਦੇ ਦਿੱਤੀ ਅਤੇ ਹੁਣ ਉਸ ਦੀ ਬੇਟੀ ਘਰ ਵਿੱਚ ਹੈ, ਜਦਕਿ ਉਸ ਦੀ ਡਿਲੀਵਰੀ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਉਸ ਕੋਲ ਪੈਸੇ ਵੀ ਨਹੀਂ ਹਨ। ਪੀੜਤ ਦੀ ਮਾਂ ਨੇ ਕਿਹਾ ਕਿ ਮੁਲਜ਼ਮ ਦੇ ਭਰਾ ਉਸ ਨੂੰ ਧਮਕਾ ਵੀ ਰਹੇ ਹਨ ਕਿ ਉਹ ਰਾਜ਼ੀਨਾਮਾ ਕਰ ਲਵੇ, ਪਰ ਉਸ ਨੂੰ ਇਨਸਾਫ ਚਾਹੀਦਾ ਹੈ। ਐਸਐਮਓ ਡਾਕਟਰ ਗਿੱਲ ਨੇ ਜਾਂਚ ਦਾ ਹਵਾਲਾ ਦੇ ਕੇ ਫਿਲਹਾਲ ਇਸ ਗੱਲ ਤੋਂ ਪੱਲਾ ਝਾੜ ਲਿਆ ਹੈ।