SBI ਦੀ ਮੇਨ ਬ੍ਰਾਂਚ ਦੇ ਪਾਬੰਦੀਸ਼ੁਦਾ ਏਰੀਆ ਚੋਂ ਬੱਚਾ 35 ਲੱਖ ਲੈ ਕੇ ਫਰਾਰ, ਜਾਂਚ ’ਚ ਜੁੱਟੀ ਪੁਲਿਸ - ਐਸਬੀਆਈ ਬੈਂਕ ਦੀ ਮੇਨ ਬ੍ਰਾਂਚ
ਪਟਿਆਲਾ: ਸ਼ਹਿਰ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰੀ ਘਟਨਾ ਉੱਥੇ ਲੱਗਦੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜਿੱਥੇ ਇਹ ਘਟਨਾ ਵਾਪਰੀ ਉਹ ਪਾਬੰਦੀਸ਼ੂਦਾ ਏਰੀਆ ਸੀ ਜਿੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਉੱਥੇ ਬੱਚਾ ਗਿਆ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਬੈਂਕ ਦੇ ਮੁਲਾਜ਼ਮਾਂ ਚ ਭਾਜੜਾਂ ਪੈ ਗਈਆਂ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
Last Updated : Aug 3, 2022, 5:19 PM IST