ਬਾਘਾ ਪੁਰਾਣਾ ਦੇ ਬੀਡੀਪੀਓ ਨੂੰ ਮੰਤਰੀ ਧਾਰੀਵਾਲ ਨੇ ਸਸਪੈਂਡ ਕਰਨ ਦੇ ਦਿੱਤੇ ਨਿਰਦੇਸ਼ - ਬਾਘਾ ਪੁਰਾਣਾ ਦੇ ਬੀਡੀਪੀਓ
ਅੰਮ੍ਰਿਤਸਰ: ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਪੰਜਾਬ ਸਰਕਾਰ (Government of Punjab) ਐਕਸ਼ਨ ‘ਚ ਦਿਖਾਈ ਦੇ ਰਹੀ ਹੈ। ਜਿਸ ਦੇ ਚਲਦੇ ਬਾਘਾ ਪੁਰਾਣਾ ਦੇ ਬੀਡੀਪੀਓ (BDPO of Bagha Purana) ਡਿਊਟੀ ਦੌਰਾਨ ਆਰਾਮ ਫਰਮਾ ਰਹੇ ਸੀ। ਜਿੰਨਾ ਦੇ ਕਾਰਵਾਈ ਕਰਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Cabinet Minister Kuldeep Singh Dhaliwal) ਵੱਲੋਂ ਵਿਭਾਗ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਵਿਭਾਗ ਵੱਲੋ ਬੀਡੀਪੀਓ ਨੂੰ ਸਸਪੈਂਡ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਅਫ਼ਸਰ ਡਿਊਟੀ ਦੌਰਾਨ ਕਤਾਹੀ ਵਰਤਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।