ਮਾਈਨਿੰਗ ਅਫਸਰ ਨੇ ਸਤਲੁਜ ਦਰਿਆ ਦੇ ਕੰਢੇ ਉੱਤੇ ਮਾਰਿਆ ਛਾਪਾ, ਟਰੱਕ ਕੀਤਾ ਜ਼ਬਤ - ਸਤਲੁਜ ਦਰਿਆ ਦੇ ਕੰਢੇ ਉੱਤੇ ਦੇਰ ਰਾਤ ਮਾਰੀ ਛਾਪੇਮਾਰੀ
ਮੋਗਾ ਜ਼ਿਲ੍ਹੇ ਵਿੱਚ ਮਾਈਨਿੰਗ ਅਫਸਰ ਗੁਰਸਿਮਰਨ ਸਿੰਘ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਾਈਨਿੰਗ ਅਫਸਰ ਵੱਲੋਂ ਮੋਗਾ ਦੇ ਪਿੰਡ ਰੇੜਵਾਂ ਜੋ ਕਿ ਸਤਲੁਜ ਦਰਿਆ ਦੇ ਕੰਢੇ ਉੱਤੇ ਹੈ ਜਿੱਥੇ ਦੇਰ ਰਾਤ ਛਾਪੇਮਾਰੀ ਕੀਤੀ ਗਈ ਹੈ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਨੇ ਇੱਕ ਟਰੱਕ ਟਰਾਲਾ ਜ਼ਬਤ ਕੀਤਾ ਹੈ। ਇਸ ਦੌਰਾਨ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਭੱਜਣ ਵਿੱਚ ਸਫਲ ਰਹੇ। ਉਨ੍ਹਾਂ ਦਾ ਅਧਿਕਾਰੀ ਵੱਲੋਂ ਪਿੱਛਾ ਵੀ ਕੀਤਾ ਗਿਆ ਸੀ ਪਰ ਉਹ ਭੱਜਣ ਚ ਸਫਲ ਰਹੇ। ਇਸ ਦੌਰਾਨ ਮਾਈਨਿੰਗ ਅਧਿਕਾਰੀ ਦੀ ਗੱਡੀ ਵੀ ਟੁੱਟ ਗਈ। ਅਧਿਕਾਰੀ ਨੇ ਦੱਸਿਆ ਹੈ ਕਿ ਲੋਕ ਰਾਤ ਦਾ ਫਾਇਦਾ ਚੁੱਕ ਕੇ ਨਾਜਾਇਜ ਮਾਈਨਿੰਗ ਕਰ ਰਹੇ ਹਨ।