ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਖੇਤਾਂ ’ਚ ਪਲਟੀ ਮਿੰਨੀ ਬੱਸ - ਬੱਸ ਖੇਤਾਂ ਵਿਚ ਪਲਟੀ
ਤਰਨਤਾਰਨ: ਪੰਜਾਬ ਵਿੱਚ ਸੜਕ ਹਾਦਸੇ ਦਿਨੋ ਦਿਨ ਵੱਧ ਹੀ ਜਾ ਰਹੇ ਹਨ, ਕਈ ਹਾਦਸੇ ਤਾਂ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਦੇ ਨਜ਼ਦੀਕ ਪੈਂਦੇ ਪਿੰਡ ਚੇਲਾ ਦੇ ਕੋਲ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬਚਾਉਂਦੇ ਸਮੇਂ ਇੱਕ ਮਿੰਨੀ ਬੱਸ ਖੇਤਾਂ ਵਿੱਚ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ ਅਤੇ ਬੱਸ ਪਲਟਣ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਭਿੱਖੀਵਿੰਡ ਦੀ ਪੁਲਿਸ ਵੀ ਮੌਕੇ 'ਤੇ ਪੁਹੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।