ਪੁਬਰਮਿਨ ਤੋਂ ਊਧਮਪੁਰ ਜਾ ਰਹੀ ਮਿੰਨੀ ਬੱਸ ਖੱਡ 'ਚ ਡਿੱਗੀ, ਦੇਖੋ ਵੀਡੀਓ
ਮਸੂਰੀ 'ਚ ਪੁਬਰਮਿਨ ਤੋਂ ਊਧਮਪੁਰ ਜਾ ਰਹੀ ਮਿੰਨੀ ਬੱਸ ਤਿਲਕ ਕੇ ਖੱਡ 'ਚ ਜਾ ਡਿੱਗੀ। ਇਸ ਸੜਕ ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਊਧਮਪੁਰ ਜ਼ਿਲ੍ਹੇ ਦੇ ਬਰਮੀਨ ਇਲਾਕੇ ਵਿੱਚ ਅੱਜ ਸਵੇਰੇ 7 ਵਜੇ ਇੱਕ ਮਿੰਨੀ ਬੱਸ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮਿੰਨੀ ਬੱਸ ਪੁਬਰਮਿਨ ਤੋਂ ਊਧਮਪੁਰ ਵੱਲ ਆ ਰਹੀ ਸੀ।