ਘਰੇਲੂ ਦੁੱਧ ਵਰਤਣ ਤੇ ਵੇਚਣ ਵਾਲੇ ਇਸ ਖ਼ਬਰ ਵੱਲ ਦੇਣ ਜ਼ਰੂਰ ਧਿਆਨ - Milk Consumer Awareness Camp
ਅੰਮ੍ਰਿਤਸਰ: ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਜਨਾਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੀ ਟੀਮ ਵੱਲੋਂ ਅਜਨਾਲਾ ਸ਼ਹਿਰ ਦੇ ਘਰਾਂ ਅੰਦਰ ਆਉਣ ਵਾਲੇ ਦੁੱਧ ਦੀ ਮਸ਼ੀਨਾਂ ਰਾਹੀਂ ਜਾਂਚ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੂੰ ਦੁੱਧ ਦੀ ਜਾਂਚ ਕਰਕੇ ਰਿਪੋਰਟ ਸੌਂਪੀ ਗਈ ਕਿ ਜਿਹੜਾ ਦੁੱਧ ਉਹ ਹਰ ਰੋਜ਼ ਪੀ ਰਹੇ ਹਨ ਉਹ ਦੁੱਧ ਵਿੱਚ ਮਿਲਾਵਟ ਹੈ ਜਾਂ ਨਹੀਂ ਜਾਂ ਉਹ ਪੀਣ ਵਾਲਾ ਹੈ ਜਾਂ ਨਹੀਂ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਨਾਲਾ ਅੰਦਰ ਇੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਆਮ ਲੋਕਾਂ ਦੇ ਘਰਾਂ ਅੰਦਰ ਆਉਣ ਵਾਲੇ ਦੁੱਧ ਦੀ ਜਾਂਚ ਕੀਤੀ ਗਈ ਹੈ ਜਿਸ ਦੀ ਮਸ਼ੀਨਾਂ ਰਾਹੀਂ ਜਾਂਚ ਕਰਕੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਗਈ ਹੈ ਕਿ ਉਹ ਜਿਹੜਾ ਹਰ ਰੋਜ਼ ਦੀ ਜ਼ਿੰਦਗੀ ਵਿਚ ਦੁੱਧ ਪੀ ਰਹੇ ਹਨ ਉਹ ਦੁੱਧ ਕਿਸ ਤਰ੍ਹਾਂ ਦਾ ਹੈ ਉਨ੍ਹਾਂ ਕਿਹਾ ਕਿ ਅਗਾਂਹ ਵੀ ਉਨ੍ਹਾਂ ਵੱਲੋਂ ਇਸ ਤਰੀਕੇ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
Last Updated : May 8, 2022, 10:58 PM IST