ਮਿਡ ਡੇ ਮੀਲ ਵਰਕਰਾਂ ਨੇ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ਬਰਦਸਤ ਪ੍ਰਦਰਸ਼ਨ
ਰੂਪਨਗਰ ਵਿੱਚ ਮਿਡ-ਡੇ-ਮੀਲ ਵਰਕਰ Mid day meal worker ਵੱਲੋਂ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ Maharaja Ranjit Singh Bagh ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ ਮਿਡ ਡੇ ਮੀਲ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਦੇ ਲਈ ਕੀਤਾ ਗਿਆ ਮਿਡ-ਡੇ-ਮੀਲ Mid day meal worker ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕੂਲ ਵਿੱਚ ਬੱਚਿਆਂ ਦਾ ਭੋਜਨ ਬਣਾਉਣ ਲਈ ਰੱਖਿਆ ਗਿਆ ਹੈ ਪਰ ਉਹਨਾਂ ਤੋਂ ਬਹੁਤ ਵਾਰੀ ਸਕੂਲ ਦੀ ਸਾਫ ਸਫਾਈ ਦਾ ਕੰਮ ਵੀ ਕਰਵਾ ਲਿਆ ਜਾਂਦਾ ਹੈ ਜੋ ਕਿ ਉਹਨਾਂ ਦਾ ਕੰਮ ਨਹੀ ਹੈ। ਉਨ੍ਹਾਂ ਕਿਹਾ ਕਿ ਜੋ ਮਹਿਲਾਵਾਂ ਕਰੀਬ ਪਿਛਲੇ 10 ਸਾਲ ਤੋਂ ਕੰਮ ਕਰ ਰਹੀਆਂ ਹਨ ਉਨ੍ਹਾਂ ਵਿਚੋਂ ਕਈਆਂ ਨੂੰ ਬਿਨਾਂ ਦੱਸਿਆਂ ਹੀ ਨੌਕਰੀ ਤੋਂ ਹਟਾਇਆ Getting fired ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ। ਸੁਰਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਿੱਚ 450 ਵਿਦਿਆਰਥੀ 450 students ਹਨ ਅਤੇ ਕੇਵਲ ਛੇ ਮਿਡ ਡੇ ਮੀਲ ਵਰਕਰ ਸਾਰਾ ਭੋਜਨ ਬਣਾਉਂਦੀਆਂ ਹਨ ਕੰਮ ਜ਼ਿਆਦਾ ਹੋਣ ਕਾਰਨ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਵੱਡੀ ਗੱਲ ਇਹ ਹੈ ਕਿ ਪਿਛਲੇ ਚਾਰ ਮਹੀਨੇ ਤੋਂ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲੀSalary has not been received ਹੈ। ਵਰਕਰਾਂ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਵਿਚ ਨਵੀਂ ਬਣੀ ਸਰਕਾਰ ਕੋਲੋਂ ਬਹੁਤ ਉਮੀਦ ਸੀ ਪਰ ਇਸ ਸਰਕਾਰ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਹੁਣ ਇਨ੍ਹਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕੀ ਇਹਨਾਂ ਦੀਆਂ ਮੰਗਾਂ ਉੱਤੇ ਗੌਰ ਕੀਤੀ ਜਾਵੇ ਨਹੀਂ ਤਾਂ ਉਹ ਵੱਡਾ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੀਆਂ।
Last Updated : Sep 27, 2022, 4:25 PM IST