'ਦਿੱਲੀ ਚੱਲੋਂ' ਧਰਨੇ 'ਚ ਮੈਡੀਕਲ ਸੇਵਾਵਾਂ ਰਹਿਣਗੀਆਂ ਜਾਰੀ: ਧੰਨਾ ਮੱਲ - Medical services
ਮਾਨਸਾ: ਪੰਜਾਬ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ 26 ,27 ਨੂੰ ਦਿੱਲੀ ਚੱਲੋਂ ਧਰਨੇ ਵਿੱਚ ਕਿਸਾਨ ਜਥੇਬੰਦੀਆ ਨਾਲ ਜਾਣ ਦਾ ਫੈਸਲਾ ਕੀਤਾ। ਇਸ ਧਰਨੇ ਵਿੱਚ ਦਿੱਲੀ ਕਿਸਾਨਾਂ ਨੂੰ ਸਿਹਤ ਸੇਵਾਵਾ ਤੇ ਮੁਫ਼ਤ ਦਵਾਈਆ ਦੇਣ ਦਾ ਐਲਾਨ ਕੀਤਾ ਗਿਆ। ਪੰਜਾਬ ਮੈਡੀਕਲ ਪੈਰਕਟੀਸ਼ਨਜ ਐਸੋਸੀਏਸ਼ਨ ਪਹਿਲਾ ਹੀ ਕਿਸਾਨ ਜਥੇਬੰਦੀਆ ਨੂੰ ਮਾਨਸਾ ਵਿੱਚ ਸਿਹਤ ਸੇਵਾਵਾ ਦੇ ਰਹੀਂ ਹੈ। ਇਨ੍ਹਾਂ ਦੇ ਇਸ ਫੈਸਲੇ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆ ਨੇ ਪੰਜਾਬ ਪ੍ਰਧਾਨ ਧੰਨਾ ਮੱਲ ਦਾ ਵਿਸੇਸ਼ ਸਨਮਾਨ ਕੀਤਾ। ਇਸ ਫੈਸਲੇ ਬਾਰੇ ਬੋਲਦੇ ਧੰਨਾ ਮੱਲ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨਾ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨਾਂ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ, ਇਸ ਲਈ ਸਭ ਨੂੰ ਇਸ ਲੜਾਈ ਵਿੱਚ ਹਿੱਸਾ ਬਣਨਾ ਚਾਹੀਦਾ ਹੈ।