ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪਿੰਡ ਅਕਲੀਆਂ ਵਿਖੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਜੋੜੇ - ਕੈਪਟਨ ਅਮਰਿੰਦਰ ਸਿੰਘ
ਮਾਨਸਾ: ਸੂਬਾ ਸਰਕਾਰ ਵੱਲੋਂ ਗਰੀਬਾਂ ਨੂੰ ਭੇਜੇ ਘਰੇਲੂ ਬਿਜਲੀ ਬਿੱਲ ਅਤੇ ਬਿੱਲ ਨਾ ਭਰੇ ਜਾਣ ਉੱਤੇ ਗਰੀਬਾਂ ਦੇ ਕੱਟੇ ਮੀਟਰਾਂ ਵਿਰੁੱਧ ਮਜ਼ਦੂਰ-ਮੁਕਤੀ ਮੋਰਚਾ ਪੰਜਾਬ ਨੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਅਕਲੀਆਂ ਵਿਖੇ ਕੱਟੇ ਮੀਟਰਾਂ ਦੇ ਕੁਨੈਕਸ਼ਨਾਂ ਨੂੰ ਜੋੜ ਕੇ ਗਰੀਬਾਂ ਦੇ ਘਰਾਂ ਵਿੱਚ ਚਾਨਣ ਕੀਤਾ। ਇਸ ਸਬੰਧੀ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ-ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਆਪਣੇ ਚੋਣ ਵਾਅਦਿਆ ਵਿੱਚ ਮੁੱਖ ਵਾਅਦਾ ਪੰਜਾਬ ਅੰਦਰ ਬਿਜਲੀ ਰੇਟ ਅੱਧੇ ਕਰਨ ਦਾ ਕੀਤਾ ਸੀ। ਪਰ ਆਪਣੇ ਰਾਜਕਾਲ ਦੌਰਾਨ ਘਰੇਲੂ ਬਿਜਲੀ ਰੇਟਾਂ ਵਿੱਚ ਲਗਾਤਾਰ ਵਾਅਦਾ ਕੀਤਾ ਗਿਆ। ਨਤੀਜੇ ਵਜੋਂ ਕੈਪਟਨ ਸਰਕਾਰ ਕਾਰਖ਼ਾਨਿਆਂ ਅਤੇ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰਹੀ ਹੈ ਅਤੇ ਘਰੇਲੂ ਬਿਜਲੀ 10 ਰੁਪਏ ਯੂਨਿਟ ਲਗਾ ਕੇ ਗਰੀਬਾਂ ਨੂੰ ਲੁੱਟ ਰਹੀ ਹੈ।