ਡੀਜੀਪੀ ਦੀ ਨਿਯੁਕਤੀ ਦੀ ਮਾਮਲਾ: ਆਰਡਰ ਦੀ ਕਾਪੀ ਆਉਣ ਤੋਂ ਬਾਅਦ ਹੀ ਪੂਰਾ ਮਾਮਲਾ ਪਤਾ ਲੱਗੇਗਾ: ਵਕੀਲ ਪਟਵਾਲੀਆ - ਡੀਜੀਪੀ ਦਿਨਕਰ ਗੁਪਤਾ ਨਿਯੁਕਤੀ ਰੱਦ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਕੈਂਟ ਵੱਲੋਂ ਮੁਹੰਮਦ ਮੁਸਤਫਾ ਤੇ ਚਟੋਪਾਧਿਆਏ ਦੀਆਂ ਪਟੀਸ਼ਨਾਂ 'ਤੇ ਫ਼ੈਸਲਾ ਸੁਣਾਉਂਦਿਆਂ ਗੁਪਤਾ ਦੀ ਡੀਜੀਪੀ ਵਜੋਂ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁਹੰਮਦ ਮੁਸਤਫ਼ਾ ਦੇ ਵਕੀਲ ਡੀ.ਐੱਸ.ਪਟਵਾਲੀਆ ਨੇ ਕਿਹਾ ਕਿ ਹਾਲੇ ਤੱਕ ਡਿਟੇਲ ਆਰਡਰ ਨਹੀ ਆਇਆ ਹੈ, ਇਸ ਕਰਕੇ ਆਰਡਰ ਦੀ ਕਾਪੀ ਆਉਣ ਤੋਂ ਬਾਅਦ ਪੂਰਾ ਮਾਮਲਾ ਪਤਾ ਲੱਗੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਯੂਪੀਐਸਸੀ ਦੀ ਪ੍ਰਕਿਰਿਆ ਗਲਤ ਸੀ ਤੇ ਯੂਪੀਐਸਸੀ ਨੂੰ ਦਿਸ਼ਾ ਦੇ ਕੇ ਦੁਬਾਰਾ ਪ੍ਰਕਿਰਿਆ ਦੀ ਪਾਲਣਾ ਕਰਕੇ ਸਹੀ ਚੋਣ ਕੀਤੀ ਜਾਵੇ।