ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ 'ਤੇ ਕਿਸਾਨਾਂ 'ਚ ਭਾਰੀ ਰੋਸ
ਬਰਨਾਲਾ:ਕਿਸਾਨਾਂ ਵੱਲੋਂ ਖੇਤੀਬਾੜੀ ਕਾਲੇ ਕਾਨੂੰਨਾਂ (Agricultural Black Laws)ਨੂੰ ਲੈ ਕੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।ਕਿਸਾਨਾਂ ਨੇ ਭਾਜਪਾ ਦੀ ਸਾਂਸਦ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ ਕਹੇ ਜਾਣ ਤੇ ਕਿਸਾਨਾਂ ਵਿਚ ਭਾਰੀ ਰੋਸ ਹੈ।ਪੰਜਾਬ ਕਾਂਗਰਸ ਦੇ ਨਵਨਿਉਕਤ ਪ੍ਰਧਾਨ ਨਵਜੋਤ ਸਿੱਧੂ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ 'ਤੇ ਵੀ ਆਪਣਾ ਵਿਰੋਧ ਜਤਾਇਆ ਹੈ ਅਤੇ ਮੁਆਫ਼ੀ ਮੰਗਣ ਦੀ ਚੇਤਾਵਨੀ ਦਿੱਤੀ ਹੈ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਵਲੋਂ ਕਿਸਾਨਾਂ ਨੂੰ ਮਵਾਲੀ ਕਹਿਕੇ ਦੇਸ਼ ਦੇ ਅੰਨਦਾਤੇ ਦੀ ਬੇਇੱਜ਼ਤੀ (Insult)ਕੀਤੀ ਗਈ ਹੈ, ਜੋ ਕਿ ਕਿਸੇ ਵੀ ਕੀਮਤ ਉੱਤੇ ਬਰਦਾਸ਼ਤਯੋਗ ਨਹੀਂ ਹੈ।ਆਗੂਆਂ ਦਾ ਕਹਿਣਾ ਹੈ ਭੱਦੀ ਸ਼ਬਦਾਵਲੀ ਲਈ ਸਿੱਧੂ ਅਤੇ ਚੰਨੀ ਕਿਸਾਨਾਂ ਕੋਲੋਂ ਮੁਆਫੀ ਮੰਗਣ।