'ਕੋਵਿਡ ਬਾਰੇ ਹਿਦਾਇਤਾਂ ਓਨ੍ਹੀ ਹੀ ਜ਼ਰੂਰੀ, ਜਿੰਨੀ ਕਾਰ ਚਲਾਉਣ ਸਮੇਂ ਸੀਟ ਬੈਲਟ' - ਹਰ ਕਿਸੇ ਨੂੰ ਮਾਸਕ ਪਾਉਣ ਦੀ ਹਿਦਾਇਤ
ਜਲੰਧਰ: ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ’ਤੇ ਹਰ ਕਿਸੇ ਨੂੰ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਗਈ ਹੈ। ਨਾਲ ਹੀ ਸਰਕਾਰ ਨੇ ਪ੍ਰਸ਼ਾਸਨ ਨੂੰ ਸਬੰਧੀ ਸਖਤੀ ਵਰਤਣ ਦੇ ਲਈ ਵੀ ਕਿਹਾ ਗਿਆ ਹੈ। ਇਸੇ ਸਬੰਧ ’ਚ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਇਹ ਹਿਦਾਇਤਾਂ ਲੋਕਾਂ ਦੇ ਲਈ ਓਨ੍ਹੀਂ ਹੀ ਜਿਆਦਾ ਲੋੜਵੰਦ ਹਨ ਜਿੰਨ੍ਹੀ ਕਾਰ ਚਲਾਉਣ ਸਮੇਂ ਸੀਟ ਬੈਲਟ ਜਰੂਰੀ ਹੈ। ਜਲੰਧਰ ਦੇ ਡੋਕਟਰ ਬੀ ਐਸ ਜੌਹਲ ਦਾ ਕਹਿਣਾ ਹੈ ਕਿ ਕੋਵਿਡ ਦਾ ਅਸਰ ਹਰ ਕੋਈ ਇਸਦੇ ਪਹਿਲੇ ਅਤੇ ਦੂਜੇ ਵੇਰੀਐਂਟ ’ਚ ਦੇਖ ਚੁਕੇ ਹਨ। ਲੋਕਾਂ ਨੂੰ ਇਸਦਾ ਭਾਰੀ ਨੁਕਸਾਨ ਚੁਕਣਾ ਪਿਆ ਹੈ। ਪਰ ਉਸ ਤੋਂ ਬਾਅਦ ਆਏ ਤੀਜ਼ੇ ਵੇਰੀਐਂਟ ਵਿਚ ਜ਼ਿਆਦਾ ਨੁਕਸਾਨ ਸਿਰਫ ਉਨ੍ਹਾਂ ਚ ਦੇਖਿਆ ਗਿਆ ਹੈ ਜਿਨ੍ਹਾਂ ਨੇ ਆਪਣੀ ਕੋਵਿਡ ਦੀ ਡੋਜ ਨਹੀਂ ਲਗਵਾਈ ਸੀ। ਹੁਣ ਲੋਕਾਂ ਨੂੰ ਇਸਦਾ ਤੀਜਾ ( ਬੂਸਟਰ ) ਡੋਜ਼ ਵੀ ਲੱਗ ਚੁੱਕਿਆ ਹੈ। ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿੰਨ੍ਹਾਂ ਨੇ ਕੋਵਿਡ ਦਾ ਟੀਕਾ ਨਹੀਂ ਲਗਵਾਇਆ। ਇਸ ਕਰਕੇ ਇਹ ਨਾ ਸੋਚਿਆ ਜਾਵੇ ਕਿ ਇਸਦਾ ਖ਼ਤਰਾ ਖ਼ਤਮ ਹੋ ਚੁੱਕਿਆ ਹੈ। ਸਗੋਂ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮਾਸਕ ਜਰੂਰ ਲਗਾਉਣਾ ਚਾਹੀਦਾ ਹੈ।